ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਟਾਂਡਾ,੨੮ ਨਵੰਬਰ(ਜਸਪ੍ਰੀਤ ਸਿੰਘ ਗਹੀਰ)-: ਗੁਰਦੁਆਰਾ ਦੁੱਖ ਭੰਜਨ ਸਾਹਿਬ ਖਰਲ ਖੁਰਦ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਬਾਬਾ ਰਛਪਾਲ ਸਿੰਘ ਜੀ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਸਾਧ ਸੰਗਤ ਅਤੇ ਇਲਾਕੇ ਦੇ ਸਹਿਯੋਗ ਨਾਲ ਮਨਾਇਆ ਗਿਆ।
ਇਸ ਸੰਬੰਧ ਵਿਚ ਰਖਵਾਏ ਗਏ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਬਾਬਾ ਹਰਭਜਨ ਸਿੰਘ ਜੀ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਜਿੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।aੁੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਬਾਰੇ ਵੀ ਵਿਸਥਾਰਪੂਰਵਕ ਜਾਣੂ ਕਰਵਾਇਆ।
ਇਸ ਮੌਕੇ ਬਾਬਾ ਰਛਪਾਲ ਸਿੰਘ ਜੀ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਮਰੀਕ ਸਿੰਘ ਪੁਲਪੁਖਤਾ,ਸੰਤੋਖ ਸਿੰਘ,ਨਿਰਮਲ ਸਿੰਘ,ਬੀਰਾ,ਸੋਨੂੰ,ਰੋਕੀ,ਹਰਨਾਮ ਸਿੰਘ,ਡਾ.ਬਲਵਿੰਦਰ ਸਿੰਘ ਮਰਵਾਹਾ ਅਤੇ ਭਾਰੀ ਗਿਣਤੀ ਵਿਚ ਸਾਧ ਸੰਗਤ ਮੌਜੂਦ ਸੀ।ਇਸ ਮੌਕੇ ਅਟੁੱਟ ਲੰਗਰ ਵੀ ਵਰਤਾਇਆ ਗਿਆ।
- smUh ishq ivBwg dy mulwjmW vloN isvl hspqwl dy kMplYks ivc ros pUrn ro
- Train collides in Uttar Pradesh
- Punjab Pradesh Congress Committee (PPCC) president Partap Singh Bajwa
- Punjab Pradesh Congress Committee (PPCC) president Partap Singh Bajwa
- 'lok jwg pau jI hux votW AweIAW' dw sMdyS idMdy nOjvwn g`BrU muitAwrW




Adah Sharma Stars in New Horror
Kerala State Tourism Awards 2015-2016 announced
Serendipity Arts Festival – Goa 2017 – presents contemporary arts, crafts, a culinary promenade of local flavors, and international theatrical dance







